October 10, 2026
The 84 Steps of Goindwal Sahib: A Ritual or a Revolution? ⚔️🌊
By Sardar Ajaypal Singh

ਕਰਮਕਾਂਡ ਨਹੀਂ — ਇੱਕ ਇਨਕਲਾਬੀ ਐਲਾਨ
ਗੁਰੂ ਅਮਰਦਾਸ ਜੀ ਨੇ ਬਾਉਲੀ ਸਾਹਿਬ ਦੀਆਂ ਠੀਕ ੮੪ ਪੌੜੀਆਂ ਬਣਵਾ ਕੇ ਬ੍ਰਾਹਮਣਵਾਦ ਦੀ ਵਿਚਾਰਧਾਰਾ 'ਤੇ ਸਭ ਤੋਂ ਵੱਡੀ ਅਤੇ ਸਿੱਧੀ ਚੋਟ ਕੀਤੀ ਸੀ। ਇਹ ਕੋਈ ਕਰਮਕਾਂਡ ਨਹੀਂ, ਇੱਕ ਇਨਕਲਾਬੀ ਐਲਾਨ ਸੀ!
ਡਰ ਦੇ ਮਹਿਲ ਨੂੰ ਢਹਿ-ਢੇਰੀ ਕਰਨਾ
ਬ੍ਰਾਹਮਣਵਾਦ ਨੇ ਡਰ ਪਾਇਆ ਸੀ ਕਿ ਅਖੌਤੀ 'ਨੀਵੀਂ ਜਾਤ' ਵਾਲੇ ਨਾਲ ਛੂਹਣ 'ਤੇ ਤੂੰ ੮੪ ਲੱਖ ਜੂਨਾਂ ਵਿੱਚ ਪੈ ਜਾਵੇਂਗਾ।
ਪਰ ਧੰਨ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਠੀਕ ੮੪ ਪੌੜੀਆਂ ਬਣਵਾ ਕੇ ਇਸ ਡਰ ਦੇ ਮਹਿਲ ਨੂੰ ਢਹਿ-ਢੇਰੀ ਕਰ ਦਿੱਤਾ!
ਹਉਮੈ ਤੋਂ ਹੇਠਾਂ — ਬਰਾਬਰੀ ਵੱਲ
ਗੁਰੂ ਸਾਹਿਬ ਨੇ ਸਮਾਜ ਨੂੰ ਝੰਜੋੜਦਿਆਂ ਕਿਹਾ:
ਤੇਰਾ ਜਾਤ-ਪਾਤ ਦਾ ਹੰਕਾਰ ਹੀ ਤੇਰੀ ਅਸਲੀ ੮੪ ਹੈ!
ਜੇ ਮੁਕਤੀ ਚਾਹੀਦੀ ਹੈ, ਤਾਂ ਆਪਣੀ ਚੌਧਰ ਦੀਆਂ ਇਹਨਾਂ ਪੌੜੀਆਂ ਤੋਂ ਹੇਠਾਂ ਉੱਤਰ।
ਆ, ਇਸ ਬਾਉਲੀ 'ਤੇ ਗ਼ਰੀਬ ਅਤੇ ਦਲਿਤ ਦੇ ਬਰਾਬਰ ਬੈਠ ਕੇ ਇੱਕੋ ਬਾਟੇ ਚੋਂ ਪਾਣੀ ਪੀ!
ਜਦੋਂ ਤੇਰੀ ਹਉਮੈ ਟੁੱਟੇਗੀ, ਤਾਂ ਤੇਰੀ ੮੪ ਆਪੇ ਕੱਟੀ ਜਾਵੇਗੀ।
ਅਸਲ ਮੁਕਤੀ
ਅਸਲ ਮੁਕਤੀ ਮਰਨ ਤੋਂ ਬਾਅਦ ਨਹੀਂ ਮਿਲਦੀ... ਅਸਲ ਮੁਕਤੀ ਬ੍ਰਾਹਮਣਵਾਦੀ ਸੋਚ ਦੀਆਂ ਜ਼ੰਜੀਰਾਂ ਤੋੜਨ ਵਿੱਚ ਹੈ! ⚔️
True Mukti
True Mukti isn't escaping the cycle of life and death; real Mukti is liberating your mind from the shackles of Brahminical ideology and social inequality! ✊🏽✨
Keep learning
Continue with Sikhi Sidak

Next article
ਮੰਦਰ ਅਤੇ ਮਸੀਤ ਤੋਂ ਪਾਰ: ਭਗਤ ਨਾਮਦੇਵ ਜੀ ਦਾ ਪੁਜਾਰੀਵਾਦ, ਮਿਥਿਹਾਸਕ ਪਾਤਰਾਂ ਅਤੇ ਫ਼ਿਰਕੂ ਅੰਨ੍ਹੇਪਣ ਵਿਰੁੱਧ ਇਨਕਲਾਬੀ ਹੋਕਾ

Next article
ਨਿਰਭਉ ਨਿਰੰਕਾਰ: ਅਵਤਾਰਾਂ, ਕਹਾਣੀਆਂ ਅਤੇ ਬਹਿਸਾਂ ਤੋਂ ਪਾਰ ਗੁਰਮਤਿ ਦੀ ਦ੍ਰਿਸ਼ਟੀ
Comments
Sign in with Google to leave a comment.
Comments are for signed-in readers, so everyone knows who is speaking.
- No comments yet — be the first.
